anantpal billa malki keema şarkı sözleri
ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ
ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ
ਲੰਮਾ ਪੈਂਡਾ ਰਾਹੀਂ ਮਰ ਗਏ ਨੀ ਪਿਆਸੇ
ਛੰਨਾ ਪਾਣੀ ਦਾ ਇਕ ਦੇ ਦੇ ਨੀ ਮੁਟਿਆਰੇ
ਉੱਡਦੇ ਉੱਡਦੇ ਭੌਰ ਆ ਗਏ ਨੀ ਪਰਦੇਸੀ
ਤੇਰੇ ਜੋਬਨਾਂ ਦੇ ਲੈਣ ਨੀ ਨਜ਼ਾਰੇ
ਪੱਲਾ ਨਾ ਕਰ ਐਵੇਂ ਚੁੰਨੀ ਸਾੜ ਪਵੇਂਗੀ ਨੀ ਕੁੜੀਏ
ਪੱਲਾ ਨਾ ਕਰ ਐਵੇਂ ਚੁੰਨੀ ਸਾੜ ਪਵੇਂਗੀ ਨੀ ਕੁੜੀਏ
ਤੇਰੇ ਘੁੰਡ ਵਿਚ ਬਲਦੇ ਦਿਸਦੇ ਦੋ ਅੰਗਿਆਰੇ
ਸੁਣ ਮੁੱਟਿਆਰੇ ਮੈਂ ਮਲਕੀ ਦਾ ਗੱਭਰੂ ਕੀਮਾ
ਨੀ ਮੇਰਾ ਵਤਨ ਏ ਰਾਂਝੇ ਵਾਲਾ ਤਖ਼ਤ ਹਜ਼ਾਰਾਂ
ਗੜ੍ਹ ਮੁਕਲਾਵੇ ਰਾਏ ਮੁਬਾਰਕ ਦੇ ਘਰ ਜਾਣਾ ਮੈਂ ਅੜੀਏ
ਤੂੰ ਵੀ ਦੱਸਦੇ ਮੇਨੂ ਆਪਣਾ ਨਾਮ ਪਿਆਰਾ
ਸੁਣਕੇ ਸ਼ਰਮ ਦੀ ਲਾਲੀ ਮੂੰਹ ਦੇ ਉੱਤੇ ਆਈ ਵੇ
ਐਨਾ ਕਹਿੰਦੀ ਮਲਕੀ ਖੂਹ ਤੋਂ ਕਰੇ ਕਿਨਾਰਾ
ਐਨਾ ਕਹਿੰਦੀ ਮਲਕੀ ਖੂਹ ਤੋਂ ਕਰੇ ਕਿਨਾਰਾ
ਮੈਂ ਨਹੀਂ ਦੱਸਣਾ ਕਿ ਮੈਂ ਹੀ ਹਾਂ ਤੇਰੀ ਮਲਕੀ ਵੇ ਮੁੰਡਿਆਂ
ਮੈਂ ਨਹੀਂ ਦੱਸਣਾ ਕਿ ਮੈਂ ਹੀ ਹਾਂ ਤੇਰੀ ਮਲਕੀ ਵੇ ਮੁੰਡਿਆਂ
ਤੂੰ ਆਪਣੀ ਸੈਸੋਂ ਕੋਲੋਂ ਹਾਲ ਪੁੱਛ ਜਾ ਸਾਰਾ
ਹੋ ਹੋ

