baba beli biba ve şarkı sözleri
ਬੀਬਾ ਵੇ ਧਰਤੀ ਤੇ ਅੰਬਰ ਦਾ ਪੈ ਗਿਆ ਝਗੜਾ
ਕੌਣ ਜਿੱਤੇ ਕੌਣ ਹਾਰੇ ਵੇ
ਬੀਬਾ ਵੇ ਧਰਤੀ ਕਹੇ ਕਿ ਮੈਂ ਸਾਗਰ ਦੀ ਮਲਕਾ
ਅੰਬਰ ਕਹੇ ਜਲ ਮੇਰਾ ਵੇ
ਬੀਬਾ ਵੇ ਸ਼ੀਸ਼ੇ ਤੇ ਸੁਰਮੇ ਦਾ ਪੈ ਗਿਆ ਝਗੜਾ
ਕੌਣ ਜਿੱਤੇ ਕੌਣ ਹਾਰੇ ਵੇ
ਬੀਬਾ ਵੇ ਸ਼ੀਸ਼ਾ ਕਹੇ ਮੈਨੂੰ ਸਭ ਜਗ ਵੇਖੇ
ਸੁਰਮਾ ਕਹੇ ਰੂਪ ਮੇਰਾ ਵੇ
ਬੀਬਾ ਵੇ ਚੰਦੇ ਤੇ ਸੂਰਜ ਦਾ ਪੈ ਗਿਆ ਝਗੜਾ
ਕੌਣ ਜਿੱਤੇ ਕੌਣ ਹਾਰੇ ਵੇ
ਬੀਬਾ ਵੇ ਚੰਦਾ ਕਹੇ ਕਿ ਮੈਂ ਰਾਤਾਂ ਨੂੰ ਦਮਕਾਂ
ਸੂਰਜ ਕਹੇ ਤਪ ਮੇਰਾ ਵੇ
ਬੀਬਾ ਵੇ ਵੈਦ ਤੇ ਹੋਣੀ ਦਾ ਪੈ ਗਿਆ ਝਗੜਾ
ਕੌਣ ਜਿੱਤੇ ਕੌਣ ਹਾਰੇ ਵੇ
ਬੀਬਾ ਵੇ ਵੈਦਾਂ ਦੇ ਹੱਥ ਵਿਚ ਰਹਿ ਗਈਆਂ ਨਬਜ਼ਾਂ
ਹੋਣੀ ਕਹੇ ਲੈ ਜਾਣਾ ਈ ਓਏ
ਕੌਣ ਜਿੱਤੇ ਕੌਣ ਹਾਰੇ ਵੇ
ਕੌਣ ਜਿੱਤੇ ਕੌਣ ਹਾਰੇ ਵੇ
ਕੌਣ ਜਿੱਤੇ ਕੌਣ ਹਾਰੇ ਵੇ