baba beli daava şarkı sözleri
ਸਦੀਆਂ ਤੀਕ ਸੁਣਣਗੇ ਲੋਕੀਂ ਦਾਵਾ ਹੈ ਦੀਵਾਨੇ ਦਾ
ਸਦੀਆਂ ਤੀਕ ਸੁਣਣਗੇ ਲੋਕੀਂ ਦਾਵਾ ਹੈ ਦੀਵਾਨੇ ਦਾ
ਪਿੰਡੋ ਬਾਹਰ ਮੈਂ ਪਿਪਲਾਂ ਛਾਵੇ ਹੌਲੀ ਜਹੇ ਤੇਰਾ ਨਾ ਲੈਣਾ
ਹੌਲੀ ਜਹੇ ਤੇਰਾ ਨਾ ਲੈਣਾ
ਅੰਬਰੋਂ ਜੀਕਣ ਕਿਰਦੇ ਤਾਰੇ ਚੇਤੇਯੋਂ ਤੇਰੇ ਕਿਰ ਜਾਣਾ
ਤੇਰੇ ਖਿਆਲੋਂ ਨਿਕਲ ਗਿਆ ਜੇ ਵਾਪੀਸ ਨਾ ਮੈਂ ਫਿਰ ਆਉਣਾ
ਵਾਪੀਸ ਨਾ ਮੈਂ ਫਿਰ ਆਉਣਾ
ਹਰ ਉਸ ਸ਼ਖ਼ਸ ਤੋਂ ਮੇਰੇ ਬਾਰੇ ਜਾਣਕਾਰੀਆਂ ਮੰਗੇਗੀ
ਜਿਸ ਜਿਸ ਨੇ ਵੀ ਤੇਰੇ ਸਾਹਵੇ ਆਕੇ ਮੇਰਾ ਨਾ ਲੈਣਾ
ਆਕੇ ਮੇਰਾ ਨਾ ਲੈਣਾ
ਸਦੀਆਂ ਤੀਕ ਸੁਣਣਗੇ ਲੋਕੀਂ ਦਾਵਾ ਹੈ ਦੀਵਾਨੇ ਦਾ
ਪਿੰਡੋ ਬਾਹਰ ਮੈਂ ਪਿਪਲਾਂ ਛਾਵੇ ਹੌਲੀ ਜਹੇ ਤੇਰਾ ਨਾ ਲੈਣਾ
ਹਾਂ ਹਾਂ ਹਾਂ ਹਾਂ ਹਾਂ
ਕੰਮਾ-ਕਾਰਾਂ ਤੇ ਰੁਜ਼ਗਾਰਾਂ ਸਫਰਾਂ ਦੇ ਵਿਚ ਖੋ ਗਈ ਏ
ਤੇਰੀ ਯਾਦ ਵੀ ਇਉਂ ਲਗਦਾ ਏ ਜੀਓ ਤੇਰੇ ਵਰਗੀ ਹੋ ਗਈ ਏ
ਤੇਰੇ ਵਰਗੀ ਹੋ ਗਈ ਏ
ਆਪਣੀ ਮੌਜੇ ਆਵੇ-ਜਾਵੇ ਜਦ ਵੀ ਉਹਦਾ ਜੀ ਕਰਦਾ
ਆਖੇ ਛੇਤੀ-ਛੇਤੀ ਕਹਿ ਲੈ ਜੋ ਕੁਝ ਵੀ ਤੂੰ ਹੈ ਕਹਿਣਾ
ਜੋ ਕੁਝ ਵੀ ਤੂੰ ਹੈ ਕਹਿਣਾ
ਸਦੀਆਂ ਤੀਕ ਸੁਣਣਗੇ ਲੋਕੀਂ ਦਾਵਾ ਹੈ ਦੀਵਾਨੇ ਦਾ
ਪਿੰਡੋ ਬਾਹਰ ਮੈਂ ਪਿਪਲਾਂ ਛਾਵੇ ਹੌਲੀ ਜਹੇ ਤੇਰਾ ਨਾ ਲੈਣਾ
ਹਾਂ ਹਾਂ ਹਾਂ ਹਾਂ ਹਾਂ
ਤੇਰਾ ਜਾਣਾ, ਤੇਰਾ ਜਾਣਾ, ਤੇਰਾ ਜਾਣਾ, ਤੇਰਾ ਜਾਣਾ
ਇੱਕ ਪੁਰਾਣੀ jacket ਵਿੱਚੋਂ ਮੈਨੂੰ ਅੱਜ ਥਿਆਈ ਏ
ਕਾਗ਼ਜ਼ ਦੀ ਇੱਕ ਕਸ਼ਤੀ ਏ ਜੋ ਸ਼ਾਇਦ ਤੇਰੀ ਬਣਾਈ ਏ
ਸ਼ਾਇਦ ਤੇਰੀ ਬਣਾਈ ਏ
ਮੇਰੇ ਮੇਜ਼ ਦੇ ਕਾਗ਼ਜ਼-ਪੱਤਰਾਂ ਦੇ ਨਾਲ ਖੈਂਦੀ ਰਹਿੰਦੀ ਏ
ਇਸ ਸਾਵਣ ਮੈਂ ਇਸ ਬਲਾ ਨੂੰ ਤੇਰੇ ਵੱਲ ਵਹਾ ਦੇਣਾ
ਤੇਰੇ ਵੱਲ ਵਹਾ ਦੇਣਾ
ਸਦੀਆਂ ਤੀਕ ਸੁਣਣਗੇ ਲੋਕੀਂ ਦਾਵਾ ਹੈ ਦੀਵਾਨੇ ਦਾ
ਪਿੰਡੋ ਬਾਹਰ ਮੈਂ ਪਿਪਲਾਂ ਛਾਵੇ ਹੌਲੀ ਜਹੇ ਤੇਰਾ ਨਾ ਲੈਣਾ
ਕਿਸੇ ਸੋਹਣੀ ਜਿਹੀ ਰੁੱਤ ਮੌਲੀ ਨੂੰ ਜੇ ਜਾਵੇ ਕਦੇ ਕਸੌਲੀ ਨੂੰ
ਓਥੇ ਡੁੱਬਦਾ ਸੂਰਜ ਤੱਕਣ ਲਈ ਇੱਕ ਜਗਾ ਬਣਾ ਕੇ ਰੱਖੀ ਏ
ਜੋ ਤੇਰੇ ਈ ਮਨ ਨੂੰ ਭਾਉਣੀ ਸੀ ਜੋ ਤੈਨੂੰ ਇਹ ਪਹਿਨ ਵਿਖਾਉਣੀ ਸੀ
ਇੱਕ ਅਦਾ ਬਚਾ ਕੇ ਰੱਖੀ ਏ ਇੱਕ shirt ਸਵਾਂ ਕੇ ਰੱਖੀ ਏ
ਇੱਕ shirt ਸਵਾਂ ਕੇ ਰੱਖੀ ਏ
ਸਾਰਾ ਕੁਝ ਹੀ ਛੱਡ ਛਡਾ ਕੇ ਤੇਰੇ ਵੱਲੇ ਹੋ ਗਿਆ ਸੀ
ਕਿਸੇ ਨਦੀ ਦੇ ਕੰਡੇ ਉੱਤੇ ਸਾਗਰ ਆਨ ਖਲੋ ਗਿਆ ਸੀ
ਸਾਗਰ ਆਨ ਖਲੋ ਗਿਆ ਸੀ
ਤੇਜ ਸਾਹਬ ਵੇ ਕੀ ਕਹਿੰਦੇ ਓ ਐਦਾਂ ਥੋੜਾ ਹੁੰਦਾ ਆ
ਸ਼ਾਇਰ ਲੋਕਾਂ ਸਿੱਧੀ ਗੱਲ ਨੂੰ ਬਸ ਐਵੇਂ ਉਲਝਾ ਲੈਣਾ
ਬਸ ਐਵੇਂ ਉਲਝਾ ਲੈਣਾ
ਸਦੀਆਂ ਤੀਕ ਸੁਣਣਗੇ ਲੋਕੀਂ ਦਾਵਾ ਹੈ ਦੀਵਾਨੇ ਦਾ
ਪਿੰਡੋ ਬਾਹਰ ਮੈਂ ਪਿਪਲਾਂ ਛਾਵੇ ਹੌਲੀ ਜਹੇ ਤੇਰਾ ਨਾ ਲੈਣਾ