baba beli dil milya şarkı sözleri
ਸੁਣ ਚੰਨ, ਸੁਣ ਚੰਨ ਵੇ ਸੱਚੇ ਰੱਬ ਤੇਰਾ ਮੇਰਾ ਸਾਥ ਲਿਖਿਆ
ਮੇਰੇ ਹਾਣੀਆ ਮਾਪਿਆਂ ਨੂੰ ਮੱਸਾਂ ਮੱਸਾਂ ਤੂੰ ਵਿਖਿਆ
ਮੈਂ ਸਾਂ ਲੜਕੀ ਬਿਲਕੁਲ ਸਾਦੀ ਹੋ ਗਈ ਸਵਰਨ ਦੀ ਆਦੀ
ਦਿਲ ਨੂੰ ਚੜ੍ਹਿਆ ਤੇਰਾ ਪਿਆਰ ਸਾਰਾ ਹਾਰ ਤੇ ਸਿੰਗਾਰ
ਤੇਰੇ ਲਈ ਸਿਖਿਆ
ਸੁਣ ਮਾਹੀ ਵੇ ਸਾਡਾ ਇਹ ਜਹਾਨ ਤੇਰੇ ਉਤੇ ਟਿਕਿਆ
ਸੁਣ ਮਾਹੀ ਵੇ ਸਾਡਾ ਇਹ ਜਹਾਨ ਤੇਰੇ ਉਤੇ ਟਿਕਿਆ
ਸੁਣ ਸੋਹਣੀਏ
ਸੁਣ ਸੋਹਣੀਏ ਤੇਰੇ ਤੋਂ ਜਹਾਨ ਕੀ ਮੈਂ ਜਾਨ ਵਾਰੀ ਏ
ਮਨ ਮੋਹਣੀਏ ਰੂਹਾਂ ਨਾਲ ਨਿਭਾਉਣੀ ਆਪਾ ਦੁਨਿਆਦਾਰੀ ਏ
ਤੇਰੇ ਨਖਰੇ ਮੈਨੂੰ ਪਿਆਰੇ ਤੈਨੂੰ ਦੇਖਾ ਆਉਣ ਹੁਲਾਰੇ
ਤੇਰੀ ਤਲੀਆਂ ਹਾਸੇ ਧਰਣੇ ਤੇਰੀ ਚਾਹ ਵੀ ਪੂਰੇ ਕਰਨੇ
ਨੀ ਮੈਂ ਰੀਝ ਧਾਰੀ ਏ
ਮੇਰੀ ਰਾਣੀਏ ਜੋ ਤੇਰੇ ਨਾਲ ਗੁਜ਼ਰੇ ਉਹੀ ਘੜੀ ਪਿਆਰੀ ਏ
ਮੇਰੀ ਰਾਣੀਏ ਜੋ ਤੇਰੇ ਨਾਲ ਗੁਜ਼ਰੇ ਉਹੀ ਘੜੀ ਪਿਆਰੀ ਏ
ਹਰ ਟਾਹਣੀ ਉੱਤੇ ਫੁੱਲ ਖਿੜਿਆ
ਜੀ ਹਰ ਟਾਹਣੀ ਉੱਤੇ ਫੁੱਲ ਖਿੜਿਆ
ਸਾਨੂੰ ਪਰ ਉਹੀ ਜਚਦਾ ਏ ਜੀ
ਸਾਡਾ ਜਿਹਦੇ ਨਾਲ ਦਿਲ ਮਿਲਿਆ
ਜੀ ਸਾਡਾ ਜਿਹਦੇ ਨਾਲ ਦਿਲ ਮਿਲਿਆ
ਮੇਰੇ ਚੰਨ ਜੀ
ਮੇਰੇ ਚੰਨ ਜੀ, ਇਕੋ ਮੇਰੀ ਖਾਹਿਸ਼ ਤੁਸੀਂ ਲਈ ਮਨ ਜੀ
ਜਗਪ੍ਰੀਤ ਜਿ ਢੁੱਕੇ ਮੇਰੇ ਘਰ ਤੁਸੀਂ ਸਹਰੇ ਬਣਨ ਜੀ
ਮੇਰੀ ਅਮੜੀ ਦੇ ਮਨ ਚਾਹ
ਉਸਨੇ ਦੇਖੇ ਤੁਹਾਡੇ ਰਾਹ
ਨਾਲੇ ਸੱਦ ਲਏ ਸਾਕ ਸੰਬੰਧੀ ਵੇਹੜੇ ਲੱਗ ਗਈ ਰੌਣਕ ਚੰਗੀ
ਹੋ ਗਈ ਧੰਨ ਧੰਨ ਜੀ
ਪਾਉਂਦਾ ਫਿਰਦਾ ਮੇਲ ਧਮਾਲਾਂ ਨਾਲੇ ਨੱਚੇ ਜਨ ਜੀ
ਪਾਉਂਦਾ ਫਿਰਦਾ ਮੇਲ ਧਮਾਲਾਂ ਨਾਲੇ ਨੱਚੇ ਜਨ ਜੀ
ਸੁਣ ਜੈਸਮੀਨ
ਸੁਣ ਜੈਸਮੀਨ ਲੰਮੀਆਂ ਉਡੀਕਾਂ ਪਿੱਛੋਂ ਲੱਭੇ ਸਾਹੇ ਨੇ
ਮੇਰੀ ਅੰਮੀ ਨੇ ਸ਼ਗਨਾਂ ਦੇ ਗੀਤ ਖੁਸ਼ੀ ਖੁਸ਼ੀ ਗਾਏ ਨੇ
ਮੈਂ ਤਾਂ ਪਹਿਲਾਂ ਹੀ ਆਉਣ ਨੂੰ ਕਾਹਲਾ
ਸੱਚੇ ਰੱਬ ਦੀ ਫੇਰਦਾ ਮਾਲਾ
ਹੋਇਆ ਬੈਠਾ ਸੀ ਮਜਬੂਰ
ਕਰਤੇ lockdown ਨੇ ਦੂਰ
ਮੱਸਾਂ ਹੀ ਵੇਲੇ ਆਏ ਨੇ
ਲੈ ਕੇ ਜਾਣਾ ਤੈਨੂੰ ਨਾਲ
ਗੱਡੀ 'ਤੇ ਫੁੱਲ ਸਜਾਏ ਨੇ
ਲੈ ਕੇ ਜਾਣਾ ਸ਼ਾਨਾ ਨਾਲ
ਗੱਡੀ 'ਤੇ ਫੁੱਲ ਸਜਾਏ ਨੇ