baba beli dil tere nu şarkı sözleri
ਸਾਥੋਂ ਹੀ ਦਿਲ ਤੇਰੇ ਨੂੰ ਸੱਜਣਾ ਵੇ ਛੋਹ ਨਾ ਹੋਇਆ
ਤਾਂ ਹੀ ਅਸੀਂ ਜੋ ਚਾਹੁੰਦੇ ਸੀ ਸਾਡੇ ਨਾਲ ਓਹ ਨਾ ਹੋਇਆ
ਮੁੱਦਤ ਤੋਂ ਰੱਖੀਆਂ ਖਾਲੀ ਥਾਵਾਂ ਕਿੰਝ ਭਰਿਏ ਵੇ
ਤੇਰੇ ਲਈ ਸਾਂਭੀਆਂ ਗੱਲਾਂ ਕਿਸ ਅੱਗੇ ਕਰੀਏ ਵੇ
ਦੁਨੀਆਂ ਵੀ ਹੱਸਦੀ ਰਹਿ ਗਈ ਸਾਥੋਂ ਵੀ ਰੋ ਨਾ ਹੋਇਆ
ਤਾਂ ਹੀ ਅਸੀਂ ਜੋ ਚਾਹੁੰਦੇ ਸੀ ਸਾਡੇ ਨਾਲ ਓਹ ਨਾ ਹੋਇਆ
ਸਾਥੋਂ ਹੀ ਦਿਲ ਤੇਰੇ ਨੂੰ ਸੱਜਣਾ ਵੇ ਛੋਹ ਨਾ ਹੋਇਆ
ਤੇਰੇ ਵੱਲ ਜਾਂਦੇ ਸੀ ਜੋ ਰਸਤੇ ਓਹ ਔਖੇ ਬਾਹਲੇ
ਸਾਨੂੰ ਵੀ ਸਮਝ ਪਏ ਨਾ ਨੁਕਤੇ ਜੋ ਪਹੁੰਚਣ ਵਾਲੇ
ਤੇਰੇ ਵੱਲ ਜਾਂਦੇ ਸੀ ਜੋ ਰਸਤੇ ਓਹ ਔਖੇ ਬਾਹਲੇ
ਸਾਨੂੰ ਵੀ ਸਮਝ ਪਏ ਨਾ ਨੁਕਤੇ ਜੋ ਪਹੁੰਚਣ ਵਾਲੇ
ਸਫਰਾਂ ਵਿੱਚ ਜੋ ਵੀ ਮਿਲਿਆ ਸਾਥੋਂ ਓਹ ਖੋਹ ਨਾ ਹੋਇਆ
ਤਾਂ ਹੀ ਅਸੀਂ ਜੋ ਚਾਹੁੰਦੇ ਸੀ ਸਾਡੇ ਨਾਲ ਓਹ ਨਾ ਹੋਇਆ
ਸਾਥੋਂ ਹੀ ਦਿਲ ਤੇਰੇ ਨੂੰ ਸੱਜਣਾ ਵੇ ਛੋਹ ਨਾ ਹੋਇਆ
ਕਿਸਮਤ ਦੇ ਸ਼ਾਹ ਨੇ ਲੋਕੀਂ ਜਿਹੜੇ ਸਿੱਖ ਢੰਗ ਲੈਂਦੇ ਨੇ
ਮਨ-ਚਾਹੇ ਦਿਲਬਰ ਦੇ ਜੋ ਰੰਗਾਂ ਨੂੰ ਰੰਗ ਲੈਂਦੇ ਨੇ

ਹਸਰਤ ਤਾਂ ਸਾਡੀ ਵੀ ਸੀ ਘਰ ਦਾ ਛੱਡ ਮੋਹ ਨਾ ਹੋਇਆ
ਤਾਂ ਹੀ ਅਸੀਂ ਜੋ ਚਾਹੁੰਦੇ ਸੀ ਸਾਡੇ ਨਾਲ ਓਹ ਨਾ ਹੋਇਆ
ਸਾਥੋਂ ਹੀ ਦਿਲ ਤੇਰੇ ਨੂੰ ਸੱਜਣਾ ਵੇ ਛੋਹ ਨਾ ਹੋਇਆ
ਬੰਦਾ ਜੇ ਸੋਚ ਲਵੇ ਤਾਂ ਕੁਝ ਵੀ ਔਖਾ ਨਹੀਂ ਹੁੰਦਾ
ਪਹਿਲੇ ਪਰ ਪਿਆਰ ਨੂੰ ਭੁੱਲਣਾ ਐਨਾ ਸੌਖਾ ਨਹੀਂ ਹੁੰਦਾ

ਜਿਸ ਦੇ ਵੀ ਹੋਣਾ ਚਾਹਿਆ ਹੋ ਕੇ ਵੀ ਹੋ ਨਾ ਹੋਇਆ
ਤਾਂ ਹੀ ਅਸੀਂ ਜੋ ਚਾਹੁੰਦੇ ਸੀ ਸਾਡੇ ਨਾਲ ਓਹ ਨਾ ਹੋਇਆ
ਸਾਥੋਂ ਹੀ ਦਿਲ ਤੇਰੇ ਨੂੰ ਸੱਜਣਾ ਵੇ ਛੋਹ ਨਾ ਹੋਇਆ
ਕਿਸੇ ਲਈ ਦਿਲ ਨੂੰ ਸਜਾ ਕੇ ਤੱਲੀ ਧਰਨਾ ਸੰਭਵ ਈ ਨਹੀਂ ਸੀ
ਤੈਥੋਂ ਬਿਨਾ ਕਿਸੇ ਹੋਰ ਨੂੰ ਇਸ਼ਕ ਕਰਨਾ ਸੰਭਵ ਈ ਨਹੀਂ ਸੀ
ਜਦੋ ਵੀ ਆਏ ਸਾਨੂੰ ਤਾ ਤੇਰੇ ਹੀ ਖਿਆਲ ਆਏ
ਤੇ ਉਹ ਵੀ ਕੈਸੇ ਕਮਾਲ ਕਮਾਲ ਤੇ ਕਮਾਲ ਆਏ
ਪਰ ਤੇਰੇ ਵੱਲੋ ਜੇ ਆਏ ਤਾ ਸਿਰਫ ਸਵਾਲ ਆਏ
ਜੇ ਅਸੀਂ ਦਿੰਦੇ ਜਵਾਬ ਤਾ ਸਾਡਾ ਹਰਨਾ ਸੰਭਵ ਈ ਨਹੀਂ ਸੀ

ਸੰਭਵ ਈ ਨਹੀਂ ਸੀ