baljit malwa maujan şarkı sözleri
ਦੋਸਤੋ ਜੋ ਮੌਜਾਂ ਬਚਪਨ ਤੇ ਜਵਾਨੀ ਵਿੱਚ
ਬਾਪੂ ਦੇ ਸਿਰ ਤੇ ਕਰੀਆਂ
ਸੱਚ ਮਨਿਓ ਓ ਜਿੰਦਗੀ ਚ ਮੁੜਕੇ ਦੁਬਾਰਾ ਨਹੀਂ ਮਿਲਦੀਆਂ
ਬਸ ਯਾਦਾਂ ਬਣ ਕੇ ਰਹਿ ਜਾਂਦੀਆਂ
ਦੱਸੀ ਬਈ ਮਾਲਵੇ ਦਿਯਾ ਜੱਟਾਂ ਜੈਲੀ ਮੰਜੀਤਪੁਰੀਆਂ
ਕਿਵੇਂ ਓ ਯਾਦਾਂ ਨੂੰ ਤਾਜਾ ਕਰ ਦਾ ਏ
ਓ ਬਾਬਲ ਸਾਡਾ ਜਾਂ ਤੋਡ਼ ਕੇ ਕਰਦਾ ਰਿਹਾ ਕਮਈਆਂ ਸੀ
ਬਈ ਸਾਡਾ ਕੰਮ ਸੀ ਬੁਲੇ ਵਡਨਾ ਐਸ਼ਾਂ ਖੂਬ ਉਡਾਈਆਂ ਸੀ

ਅਲਵੇਲੀ ਉਮਰ ਦੀਆਂ
ਅਲਵੇਲੀ ਉਮਰ ਦੀਆਂ ਖੇਡਾਂ ਚੇਤੇ ਆਉਂਦੀਆਂ ਬੜੀਆਂ
ਓ ਮੌਜਾਂ ਭੁਲਾਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ

ਹੋ ਭੋਰਾ ਫਿਕਰ ਨਈ ਸੀ ਹੁੰਦਾ ਜਦੋ ਸਕੂਲੇ ਪੜ੍ਹਦੇ ਸੀ
ਬਈ ਪੂਰੀ ਟੋਹਰ ਸ਼ੋਕਿਣੀ ਲਾ ਕੇ ਵਿੱਚ ਕਾਲਜਾਂ ਪੜ੍ਹਦੇ ਸੀ

ਅੱਜ ਖਾਲੀ ਜੇਬਾ ਜੋ
ਖਾਲੀ ਜੇਬਾ ਜੋ ਰਿਹੰਦੀਆਂ ਸੀ ਨੋਟਾ ਨਾਲ ਭਰੀਆਂ
ਓ ਮੌਜਾਂ ਭੁਲਦੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ

ਦੇਸੀ ਘਿਓ ਦੀ pure ਪੰਜੀਰੀ ਚਾਟੀਆਂ ਭਰੀਆਂ ਰਹਿੰਦੀਆਂ ਸੀ
ਬਈ ਦੁੱਧ ਦੀ ਕਾੜ੍ਹਨੀ ਉਤੇ ਮਾਲਾਯੀਆਂ ਹਰ ਦਮ ਕੜੀਆਂ ਰਹਿੰਦੀਆਂ ਸੀ

ਨਾ ਚੌਂਕਾ ਬੇਬੇ ਦਾ
ਨਾ ਚੌਂਕਾ ਬੇਬੇ ਦਾ, ਨਾ ਹੀ ਓ ਮੱਖਣ ਦੀਆਂ ਡਲੀਆਂ
ਓ ਮੌਜਾਂ ਭੁਲਦੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ
ਓ ਮੌਜਾਂ ਭੁਲਦੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ
ਖੇਤਾਂ ਵਿੱਚ ਖੂ ਚਲਦਾ ਹੋਣਾ ਜੋਡੀ ਸੀ ਦੁਗੇ ਬੱਗੇ ਦੀ
ਬਈ ਬਾਪੂ ਦੀਆਂ ਲੱਤਾਂ ਨੂੰ ਫੜ ਕੇ ਚਾਟੀ ਲਈ ਸੁਹਾਗੇ ਦੀ
ਬਈ ਬਾਪੂ ਦੀਆਂ ਲੱਤਾਂ ਵਿੱਚ ਬਹਿ ਕੇ ਚਾਟੀ ਲਈ ਸੁਹਾਗੇ ਦੀ
ਆਪਣੀ ਨੀਂਦਰ ਸੌਂਦੇ ਸਾ
ਨੀਂਦਰ ਸੌਂਦੇ ਸਾ ਕਦੇ ਨਾ ਵੇਖੀਆਂ ਸੀ ਭੁਖ ਮਰਿਆਂ
ਓ ਮੌਜਾਂ ਭੁਲਦੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ
ਓ ਮੌਜਾਂ ਭੁਲਦੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ
ਓ ਉਂਗਲੀ ਫੜ ਕੇ ਬਾਪੂ ਦੀ ਬਸ ਜਿਹੜੇ ਮੇਲੇ ਦੇਖ ਲਏ
ਬਈ ਟੱਬਰ ਦਾ ਇਤਫ਼ਾਕ ਨਾ ਮੁੜਨਾ ਜੋ ਕੱਠਿਆਂ ਚੁੱਲ੍ਹੇ ਸੇਕ ਲਏ

ਜੈਲੀ ਮੰਜੀਤਪੁਰੀ
ਜੈਲੀ ਮੰਜੀਤਪੁਰੀ ਟੂਟੀਆਂ ਸਾਂਝ ਪਿਆਰ ਦੀਆਂ ਲੜੀਆਂ