balraj tutyan sadkan şarkı sözleri
ਕੋਈ ਸਮਾਂ ਹੁੰਦਾ ਸੀ ਪੁਰਾਣੇ ਆਸ਼ਿਕ
ਆਪਣੇ ਰੂਹ ਦੇ ਸਾਥੀ ਨੂੰ ਮਿਲਣ ਜਾਇਆ ਕਰਦੇ ਸੀ
ਕਦੇ ਗੱਡਿਆਂ ਤੇ ਜਾਇਆ ਕਰਦੇ ਸੀ
ਕਦੇ ਗੱਡੀਆਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਸੀ ਬਲਦਾ ਵਾਲਿਆਂ
ਓਹਨਾ ਤੇ ਜਾਇਆ ਕਰਦੇ ਸੀ
ਪਰ ਅੱਜ ਸਮਾਂ ਸਾਰਾ ਬਦਲ ਚੁਕਾ
ਜਿਹੜੇ ਅਜਕਲ ਦੇ ਆਸ਼ਿਕ ਆ ਤੁਹਾਡੇ ਵਰਗੇ
ਜਿਹਡੇ ਆ ਸਾਰੇ ਆਸ਼ਿਕ ਆ ਨਾ ਕਦੇ ਤੇ
ਬੁਲੇਟ moter cycle ਦੀ race ਨੂੰ ਏਂ ਮਰੋੜ ਕੇ ਫੇਰ ਜਾਂਦੇ ਆ
ਕਦੇ ਕਾਰਾਂ ਵਿਚ ਜਾਂਦੇ ਆ ਕਦੇ ਜੀਪਾਂ ਵਿਚ ਜਾਂਦੇ ਆ
ਆ ਪਿੱਛੇ ਜਿਹੇ ਸਾਡਾ ਪੱਤਰ ਸ੍ਰੀ
ਇਹ ਬੜਾ ਅੱਛਾ ਕੀ-ਬੋਰਡ ਦਾ ਪਲੇਅਰ ਆ
ਬੜਾ ਅੱਛਾ ਉਸਤਾਦ ਬੰਦਾ
ਇਹ ਆਪਣੀ ਮਹਿਬੂਬ ਨੂੰ ਮਿਲਣ ਜਾ ਰਿਹਾ ਸੀ
ਜੀ ਰਸਤੇ ਦੇ ਵਿਚ ਤੁਹਾਨੂੰ ਪਤਾ ਹੀ ਆ ਕੀ ਪੰਜਾਬ ਦੀਆਂ ਸੜਕਾਂ ਦਾ ਕੀ ਹਾਲ ਆ
ਥਾਂ ਥਾਂ ਤੇ ਟੋਏ ਪਏ ਆ ਏਡੇ ਏਡੇ ਟੋਏ ਆ
ਇਹ late ਹੋ ਗਿਆ ਸੀ ਇਹਨੇ ਆਪਣੀ ਮਹਿਬੂਬ ਨੂੰ ਮਿਲਣ ਜਾਣਾ ਸੀ
ਅਗੋ ਇਹਨੂੰ late ਹੋਣ ਦਾ ਕਾਰਨ ਇਹਨੂੰ ਆਪਣੀ ਮਹਿਬੂਬਾਂ ਨੂੰ ਦੱਸਣਾ ਹੀ ਪੈਣਾ ਸੀ
ਇਹ ਤੁਸੀਂ ਵੀ ਦਸਦੇ ਹੋ ਤੁਹਾਡੇ ਨਾਲ ਵੀ ਗੱਲ ਮਿਲਦੀ ਆ
ਘਰਦੇ ਕੰਮ ਜਰੂਰੀ ਛੱਡੇ ਬਾਪੂ ਦੇ ਵੀ ਤਰਲੇ ਕੱਢੇ
ਘਰਦੇ ਕੰਮ ਜਰੂਰੀ ਛੱਡੇ ਬਾਪੂ ਦੇ ਵੀ ਤਰਲੇ ਕੱਢੇ
ਏਡਾ ਵੀ ਕੀ ਕੰਮ ਪੈ ਗਿਆ
ਘਰਦੇ ਮੈਨੂੰ ਪੁੱਛਣ ਲਗੇ
ਓਹਦੂ ਬਾਅਦ ਫੇਰ ਕੀ ਹੁੰਦਾ ਜੀ
ਕੀਤੀ ਫੇਰ ਡਰਾਮੇਬਾਜੀ
ਵੇਖਿਆ ਨਾ ਮੈ ਸੱਜੇ ਖੱਬੇ
ਮਿੰਟਾ ਵਿਚ ਬਿਮਾਰ ਸੀ ਮੈ ਕਰਤੇ
ਮੈ ਤੇ ਆਪਣੇ ਯਾਰ ਵੀ ਅੱਧੇ
ਤੂੰ ਹੀ ਦਸਦੇ ਟਿਕਦਾ ਕੇਹੜਾ
ਅਜਕਲ ਦੇ ਮੁੰਡਿਆਂ ਦੇ ਅੱਗੇ
ਲੈ ਡੁੱਬੇ ਪਰ ਯਾਰ ਤੇਰੇ ਨੂੰ
ਛੱਪੜਾ ਜਿੱਡੇ ਸੜਕ ਚ ਖੱਡੇ
ਲੈ ਡੁੱਬੇ ਪਰ ਯਾਰ ਤੇਰੇ ਨੂੰ
ਛੱਪੜਾ ਜਿੱਡੇ ਸੜਕ ਚ ਖੱਡੇ

