kahlon laavan şarkı sözleri
ਲੈ ਹੋਗੇ ਪੂਰੇ ਚਾਅ ਮੇਰੇ ਸੋਹਣਿਆਂ
ਨਾਲ ਜੁੜ ਗਿਆ ਨਾਮ ਤੇਰੇ ਸੋਹਣਿਆਂ
ਮੇਰੇ ਲਹਿੰਗੇ ਦਾ ਕਲਰ ਸੋਹਣਿਆਂ
Match ਹੋਇਆ ਤੇਰੀ ਪੱਗ ਵਾਲੇ ਰੰਗ ਨਾ
ਲੈ ਲਈਆਂ ਨੇ ਲਾਵਾਂ ਸੋਹਣਿਆਂ
ਜਿੰਦਗੀ ਚ ਹੋਰ ਕੋਈ ਮੰਗ ਨਾ
ਲੈ ਲਈਆਂ ਨੇ ਲਾਵਾਂ ਸੋਹਣਿਆਂ
ਜਿੰਦਗੀ ਚ ਹੋਰ ਕੋਈ ਮੰਗ ਨਾ
ਪਹਿਲਾਂ ਵਾਂਗੂ ਖਿੜਿਆ ਏ ਨੂਰ ਮੇਰੇ ਚੇਹਰੇ ਤੇ
ਖੁਸ਼ੀਆਂ ਦੇ ਵਿਚ ਝਲੀ ਹੋਈ ਆ
ਰਹਿੰਦਾ ਸੀ ਫਿਕਰ ਮੈਨੂੰ ਦਿਨ ਰਾਤ ਆਪਣਾ
ਹੀ ਓਲ੍ਹੇ ਹੋਕੇ ਕਿੰਨੀ ਵਾਰੀ ਰੋਈ ਆ
ਓਲ੍ਹੇ ਹੋਕੇ ਕਿੰਨੀ ਵਾਰੀ ਰੋਈ ਆ
ਸੁਣੀ ਰੱਬ ਨੇ ਹੋ ਨੇੜੇ ਸੋਹਣਿਆਂ
ਤਾਰਿਆਂ ਦਾ ਮੇਲ ਹੋਇਆ ਚੰਨ ਨਾਲ
ਲੈ ਲਈਆਂ ਨੇ ਲਾਵਾਂ ਸੋਹਣਿਆਂ
ਜਿੰਦਗੀ ਚ ਹੋਰ ਕੋਈ ਮੰਗ ਨਾ
ਲੈ ਲਈਆਂ ਨੇ ਲਾਵਾਂ ਸੋਹਣਿਆਂ
ਜਿੰਦਗੀ ਚ ਹੋਰ ਕੋਈ ਮੰਗ ਨਾ
ਗੁਰੂ ਘਰ ਜਾ ਕੇ ਸੁਖ ਮੰਗਦੀ ਆ
ਸੁਖ ਮੰਗਦੀ ਆ ਸਾਰੇ ਪਰਿਵਾਰ ਦੀ
ਕਿਸਮਤ ਵਾਲਾ ਏ ਤੂੰ ਮੇਰੇ ਸਰਦਾਰਾ
ਲਾਣੇਦਾਰਨੀ ਤੇਰੀ ਆ ਜਿੰਦ ਵਾਰ ਦੀ
ਤੇਰੇ ਉਤੋਂ ਜਿੰਦ ਵੇ ਮੈ ਵਾਰ ਦੀ
ਕਰਾ ਧੰਨਵਾਦ Harp ਤੇਰਾ
ਤੇਰੇ ਹੁੰਦਿਆਂ ਮੈ ਹੋਈ ਕਦੇ ਤੰਗ ਨਾ
ਲੈ ਲਈਆਂ ਨੇ ਲਾਵਾਂ ਸੋਹਣਿਆਂ
ਜਿੰਦਗੀ ਚ ਹੋਰ ਕੋਈ ਮੰਗ ਨਾ
ਮੇਰਾ ਵੀ ਤਾ ਖ਼ਵਾਬ ਹੁਣ ਪੂਰਾ ਹੋ ਗਿਆ
ਪਿਆਰ ਤੇਰਾ ਮੇਰਾ ਪਹਿਲਾਂ ਨਾਲੋਂ ਗੂੜਾ ਹੋ ਗਿਆ
ਜਿੰਦਗੀ ਚ ਦੱਸ ਹੋਰ ਕੀ ਚਾਹੀਦਾ
ਮੇਰੇ ਸੇਹਰਾ ਲਗਾ ਤੇਰੇ ਬਾਹੀਂ ਚੂੜਾ ਹੋ ਗਿਆ
ਸੇਹਰਾ ਲਗਾ ਤੇਰੇ ਬਾਹੀਂ ਚੂੜਾ ਹੋ ਗਿਆ
ਮੇਰੇ ਕੜੇ ਉਤੇ Kahlon ਲਿਖਿਆ
ਬੜਾ ਜਚਦਾ ਏ ਹੁਣ ਤੇਰੀ ਵੰਗ ਨਾਲ
ਲੈ ਲਈਆਂ ਨੇ ਲਾਵਾਂ ਸੋਹਣੀਏ
ਜਿੰਦਗੀ ਚ ਹੋਰ ਕੋਈ ਮੰਗ ਨਾ
ਲੈ ਲਈਆਂ ਨੇ ਲਾਵਾਂ ਸੋਹਣੀਏ
ਜਿੰਦਗੀ ਚ ਹੋਰ ਕੋਈ ਮੰਗ ਨਾ

