kdeep main te mahi inj jurh gaye şarkı sözleri
ਕੀਤਾ ਸੁਪਨੇ ਚ ਤੰਗ ਨੀ ਆਵੇ ਦੱਸਦੀ ਨੂੰ ਸੰਗ
ਸੁੱਤੀ ਪਈ ਦੀ ਕਿਸੇ ਨੇ ਵੰਗ ਤੋੜੀ
ਓਏ ਮੈਂ ਤੇ ਮਾਹੀ ਇੰਜ ਜੁੜ ਗਏ
ਕੀਤਾ ਸੁਪਨੇ ਚ ਤੰਗ ਨੀ ਆਵੇ ਦੱਸਦੀ ਨੂੰ ਸੰਗ
ਸੁੱਤੀ ਪਈ ਦੀ ਕਿਸੇ ਨੇ ਵੰਗ ਤੋੜੀ
ਓਏ ਮੈਂ ਤੇ ਮਾਹੀ ਇੰਜ ਜੁੜ ਗਏ
ਜਿਵੇ ਟਿੱਚ ਬਟਨਾਂ ਦੀ ਜੋੜੀ
ਓਏ ਮੈ ਤੇ ਮਾਹੀ ਇੰਜ ਜੁੜ ਗਏ
ਆਇਆ ਕਾਸ਼ੀ ਤੋਂ ਮੈ ਚਲ ਦਸਾ ਰਾਤ ਵਾਲੀ ਗੱਲ
ਦਿਲੋਂ ਕਰਲੇ ਫ਼ਕਰ ਦੀ ਸੇਵਾ
ਨੀ ਬੀਬੀਏ ਇਥੇ ਰੱਖ ਉਂਗਲੀ
ਖੋਲਾ ਪਤਰੀ ਲਗਾਵਾਂ ਟੇਵਾ
ਨੀ ਬੀਬੀਏ ਇਥੇ ਰੱਖ ਉਂਗਲੀ
ਦਕਸ਼ਨਾ ਕਿ ਲੈਗਾ ਜੁਬਾਨੋ ਦਸ ਬੋਲ ਕੇ
ਹੱਥ ਜੇਹਾ ਘੁਟਿ ਜਾਂਦਾ ਹੈ ਪਤਰੀ ਨੂੰ ਖੋਲ ਕੇ
ਨੀ ਮੈ ਲਾਲਚੀ ਨਾ ਬੰਦਾ ਨਾ ਮੈ ਬੋਲਾਂ ਚੰਗਾ ਮੰਦਾ
ਭਾਵੇ ਗੁੜ ਦੀ ਖਵਾ ਦਈ ਰੋੜੀ
ਵੇ ਮੈਂ ਤੇ ਮਾਹੀ ਇੰਜ ਜੁੜ ਗਏ
ਜਿਵੇ ਟਿੱਚ ਬਟਨਾਂ ਦੀ ਜੋੜੀ
ਵੇ ਮੈਂ ਤੇ ਮਾਹੀ ਇੰਜ ਜੁੜ ਗਏ
ਚੜ੍ਹਿਆ ਗ੍ਰਹ ਮੈ ਤਾਂ ਪਲਾਂ ਵਿੱਚ ਲਾ ਦੀਆਂ
ਗੱਲ ਕਰ ਤੈਨੂੰ ਫੁੱਲ ਵਰਗੀ ਬਣਾ ਦੇਆਂ
ਫੋਕੀ ਦੇ ਨਾ ਤਸੱਲੀ ਮੈ ਤਾਂ ਭਾਬਾ ਮਾਰ ਚਲੀ
ਭਾਵੇ ਜਿੰਦ ਦਾ ਕਰਾ ਲੀ ਹੇਵਾ
ਨੀ ਬੀਬੀਏ ਇਥੇ ਰੱਖ ਉਂਗਲੀ
ਖੋਲਾ ਪਤਰੀ ਲਗਾਵਾਂ ਟੇਵਾ
ਨੀ ਬੀਬੀਏ ਇਥੇ ਰੱਖ ਉਂਗਲੀ
ਟੁੱਟਦਾ ਸਰੀਰ ਮੇਰਾ ਜਦੋ ਅੱਖ ਖੁਲਦੀ
ਓਹਦੀ ਮੁਲਾਕਾਤ ਮੈਨੂੰ ਪਲ ਵੀ ਨਾ ਭੁਲਦੀ
ਨੀ ਇਹ ਇਸ਼ਕੇ ਦਾ ਭੂਤ ਨਾ ਹੋਣ ਵਾਲਾ ਸੁਤ
ਜਿੰਨੇ ਵੀਣੀ ਤੇਰੀ ਰਾਤ ਨੂੰ ਮਰੋੜੀ
ਵੇ ਮੈਂ ਤੇ ਮਾਹੀ ਇੰਜ ਜੁੜ ਗਏ
ਜਿਵੇ ਟਿੱਚ ਬਟਨਾਂ ਦੀ ਜੋੜੀ
ਵੇ ਮੈਂ ਤੇ ਮਾਹੀ ਇੰਜ ਜੁੜ ਗਏ
ਨ ਕ ਜ ਓਹਦੇ ਨਾਮ ਨੂੰ ਨਾ ਲੱਗਦੇ
ਸੁਪਨੇ ਚ ਬੋਲ ਜਿੰਦੇ ਤੈਨੂੰ ਰਹੇ ਠੱਗਦੇ
ਸਾਵਾਂ ਤੇਰੇ ਜਿਹੇ ਬੋਲ ਵੇ ਗੋਪਾਲ ਪੂਰੀ ਢੋਲ
ਕਚਾ ਖਾ ਗਿਆ ਤੋੜਕੇ ਮੇਵਾ
ਨੀ ਬੀਬੀਏ ਇਥੇ ਰੱਖ ਉਂਗਲੀ
ਖੋਲਾ ਪਤਰੀ ਲਗਾਵਾਂ ਟੇਵਾ
ਵੇ ਮੈਂ ਤੇ ਮਾਹੀ ਇੰਜ ਜੁੜ ਗਏ
ਜਿਵੇ ਟਿੱਚ ਬਟਨਾਂ ਦੀ ਜੋੜੀ