madhav bhagwat mera ishq şarkı sözleri
ਮੈ ਅੰਦਰੋਂ ਬਾਹਰੋਂ ਟੁੱਟ ਗਿਆ ਹਾਂ
ਮੈ ਬਿਨਾ ਜੜਾ ਤੋਂ ਸੁੱਕ ਗਿਆ ਹਾਂ
ਮੈ ਬੇਬਸ ਹੋ ਕੇ ਫਿਰ ਰਿਹਾ ਹਾਂ
ਵਿਚ ਯਾਦਾਂ ਦੇ ਘਿਰ ਰਿਹਾ ਹਾਂ
ਮੇਰਾ ਹਰ ਇਕ ਸੁਪਨਾ ਜੋ
ਚਿੱਟੇ ਦਿਨ ਸ਼ਮਸ਼ਾਨ ਹੋਇਆ
ਲੋਕਾਂ ਦੀ ਨਜਰੀ ਚੜ ਗਿਆ
ਜਦ ਮੇਰਾ ਇਸ਼ਕ ਜਵਾਨ ਹੋਇਆ
ਲੋਕਾਂ ਦੀ ਨਜਰੀ ਚੜ ਗਿਆ
ਜਦ ਮੇਰਾ ਇਸ਼ਕ ਜਵਾਨ ਹੋਇਆ
ਸਮੇ ਤੋਂ ਪਹਿਲਾ ਇਸ਼ਕ ਮੇਰਾ
ਸੂਲੀ ਉਤੇ ਚਡ ਗਿਆ
ਜਾਤਾਂ ਦਾ ਹੋਕਾ ਦੇਕੇ ਕੋਈ
ਕੈਦੋ ਆਣ ਸੀ ਖੜ ਗਿਆ
ਮੇਰਾ ਤੁੜਵਾਕੇ ਰਿਸ਼ਤਾ
ਕੁੰਜੀ ਖਟ ਲਈ ਗੈਰਾਂ ਨੇ
ਗਿਣਤੀ ਕਰ ਕੇ ਦੱਸਿਓ
ਕਿੰਨਾ ਕ ਇਨਾਮ ਹੋਇਆ
ਲੋਕਾਂ ਦੀ ਨਜਰੀ ਚੜ ਗਿਆ
ਜਦ ਮੇਰਾ ਇਸ਼ਕ ਜਵਾਨ ਹੋਇਆ
ਲੋਕਾਂ ਦੀ ਨਜਰੀ ਚੜ ਗਿਆ
ਜਦ ਮੇਰਾ ਇਸ਼ਕ ਜਵਾਨ ਹੋਇਆ
ਉਮਰ ਕੱਚੀ ਦੀਆ ਸੱਟਾਂ
ਕਦੇ ਵੀ ਭਰਦੀਆਂ ਨਾ
ਰੂਹਾਂ ਹੋਣ ਨੰਗੀਆਂ
ਤਾਵੀ ਠਰਦੀਆਂ ਨਾ
ਤਾਵੀ ਠਰਦੀਆਂ ਨਾ
ਜਿਸ ਕਮਰੇ ਵਿਚ ਝਾਂਜਰ ਅੜੀਏ
ਆਉਣੀ ਸੀ ਤੇਰੇ ਪੈਰਾਂ ਨਾਲ
ਜਿਸ ਕਮਰੇ ਵਿਚ ਝਾਂਜਰ ਅੜੀਏ
ਆਉਣੀ ਸੀ ਤੇਰੇ ਪੈਰਾਂ ਨਾਲ
ਯਾਦਾਂ ਦੇ ਜਾਲੇ ਲਗ ਗਏ
ਤੇ ਕਮਰਾ ਵੀ ਵੀਰਾਨ ਹੋਇਆ
ਲੋਕਾਂ ਦੀ ਨਜਰੀ ਚੜ ਗਿਆ
ਜਦ ਮੇਰਾ ਇਸ਼ਕ ਜਵਾਨ ਹੋਇਆ
ਲੋਕਾਂ ਦੀ ਨਜਰੀ ਚੜ ਗਿਆ
ਜਦ ਮੇਰਾ ਇਸ਼ਕ ਜਵਾਨ ਹੋਇਆ

