raavi gill lakeer şarkı sözleri
Gur Sidhu Music
ਜ਼ੁਲਫ਼ ਤਾਂ ਛੋਟੀ ਐ ਨੀ ਢੰਗ ਵੱਡੇ ਮਾਰੇ
ਮੱਥੇ ਉੱਤੇ ਬਿੰਦੀ ਜਿਮੇ ਅੰਬਰਾਂ ਤੇ ਤਾਰੇ
ਰਮਜ਼ ਨਾ ਸਮਝ ਆਵੇ ਤੇਰੇ ਨੈਣਾ ਵਿਚਲੀ
ਜਿੰਨਾ ਮੂਹਰੇ ਖੜ ਖੜ ਬਣ ਦੀ ਐ ਤਿੱਤਲੀ
ਤੇਰੇ ਉੱਤੇ ਡੁੱਲੇ ਪਏ ਆਂ ਸ਼ੀਸ਼ੇ ਵੀ ਵਿਚਾਰੇ
ਚਮਕਦੇ ਬਿਜਲੀ ਤੋੰ ਤੇਜ਼ ਮੁਟਿਆਰੇ
ਨਖ਼ਰਾ ਆਂ ਤੇਰਾ ਜਿਮੇ ਟੀਸੀ ਐ ਪਹਾੜ ਦੀ
ਕਿੰਨੇਆ ਨੂੰ ਦੀਦ ਤੇਰੀ ਪੋਹ ਦੇ ਪਾਲੇ ਥਾਰਦੀ
ਕਿੰਨੇਆ ਨੂੰ ਕੁੜੇ ਤੂੰ ਮਚਾਵੇ ਧੁੱਪ ਹਾੜ ਦੀ
ਕਾਲਾ ਕਾਲਾ ਤਿਲ ਕਾਲੀ ਚੁੰਨੀ ਨਾਲ ਧੱਕਦੀ
ਮੈਂ ਟੋਟਾ ਤੇਰੀ ਵਾਂਗ ਦਾ ਤੇ ਤੂੰ ਵਾਂਗ ਕੱਚ ਦੀ
ਤੇਰਾ ਟੇਢਾ ਚੀਰ ਆਂ ਲਕੀਰ ਮੇਰੇ ਹੱਥ ਦੀ
ਮੈਂ ਟੋਟਾ ਤੇਰੀ ਵਾਂਗ ਦਾ ਤੇ ਤੂੰ ਵਾਂਗ ਕੱਚ ਦੀ
ਤੇਰਾ ਟੇਢਾ ਚੀਰ ਆਂ ਲਕੀਰ ਮੇਰੇ ਹੱਥ ਦੀ
ਕਰੀ ਇਤਰਾਜ਼ ਨਾ ਜੇ ਮੈਂ ਤੈਨੂੰ ਚਾਹ ਲਵਾਂ
ਇਕ ਤੇਰੇ ਦਿਲ ਵਿੱਚ ਆਲ੍ਹਣਾ ਜੇ ਪਾ ਲਵਾਂ
Peace ਨਈਓਂ Feel ਕਿੱਤੀ ਵੱਧ ਤੇਰੀ ਚੁੱਪ ਤੋੰ
ਇੱਕੋ ਚੀਜ਼ ਗੋਰੀ ਐ ਤੂੰ ਸੂਰਜ ਦੀ ਧੁੱਪ ਤੋੰ
ਗੋਰੀਏ ਤੂੰ ਕਤਲ ਹਜ਼ਾਰ ਕਿੱਤੇ ਪਏ ਆਂ
ਆਸ਼ਕਾ ਦੇ ਦਿਲ ਤਾਰ ਤਾਰ ਕਿੱਤੇ ਪਏ ਆਂ
ਕਈ ਕੈਮ ਹੋਗੇ ਤੇਰੇ ਦਰਸ਼ਨਾਂ ਨਾਲ ਨੀ
ਤੇ ਕਈ ਮੇਰੇ ਵਰਗੇ ਬਿਮਾਰ ਕਿੱਤੇ ਪਏ ਆਂ
ਤੈਨੂੰ ਕੀ ਆਂ ਲੋੜ ਲਿਪਾ ਪੋਚੀ ਦੀ ਮਜਾਜਣੇ
ਤੇਰੇ ਰਬ ਵੱਲੋਂ ਐ ਸ਼ਿੰਗਾਰ ਕਿੱਤੇ ਪਏ ਆਂ
ਉਚਾ ਉਚਾ ਹੱਸੇ ਪੈਰ ਪੋਲੇ ਪੋਲੇ ਚੱਕਦੀ
ਮੈਂ ਟੋਟਾ ਤੇਰੀ ਵਾਂਗ ਦਾ ਤੇ ਤੂੰ ਵਾਂਗ ਕੱਚ ਦੀ
ਤੇਰਾ ਟੇਢਾ ਚੀਰ ਆਂ ਲਕੀਰ ਮੇਰੇ ਹੱਥ ਦੀ
ਮੈਂ ਟੋਟਾ ਤੇਰੀ ਵਾਂਗ ਦਾ ਤੇ ਤੂੰ ਵਾਂਗ ਕੱਚ ਦੀ
ਤੇਰਾ ਟੇਢਾ ਚੀਰ ਆਂ ਲਕੀਰ ਮੇਰੇ ਹੱਥ ਦੀ
ਖਿਆਲ ਤੇਰਾ ਬਿੱਲੋ ਸਾਡੇ ਖਿਆਲੀ ਪਿਆ ਵੱਡੇ ਆਂ
ਅੱਖਾਂ ਦਾ ਜੋੜਾ ਤੇਰੇ ਸੁਪਨਿਆਂ ਭਰੇ ਆਂ
ਅੱਧੀ ਨਾਲੋਂ ਵੱਧ ਜਿਹੜੀ ਦੁਨੀਆਂ ਦੀਵਾਨੀ
ਕਪਤਾਨ ਕਪਤਾਨ ਤੂੰ ਦੀਵਾਨਾ ਪਿਆ ਕਰਿਆ
ਮੰਨ ਮਰਜ਼ੀਆਂ ਕਰੇ ਕੋਕਾ ਟਿੱਖੇ ਨੱਕ ਚ
ਵੇਖੇਂ ਜਿਹਨੂੰ ਕੱਖ ਛੱਡੇ ਦੀ ਨੀ ਹੱਥ ਵੱਸ ਚ
ਸਾਹਾਂ ਚ ਨਾ ਸਾਹ ਛੱਡੇ ਕਰਕੇ ਤਬਾਹ ਛੱਡੇ
ਸੂਰਮੇਦਾਨੀ ਚੋਂ ਪਾਇਆ ਸੂਰਮਾ ਜੋ ਅੱਖ ਚ
ਮੇਰੀਏ ਤੇਰੇ ਤੇ ਜੀ ਲੈਣ ਦੇ ਨੀ ਲੈਣ ਦੇ
ਝਾਂਜਰ ਨੂੰ ਕਹਿੰਦੇ ਬੱਸ ਰਹਿੰਦੇ ਨੀ ਰਹਿੰਦੇ
ਤੈਨੂੰ ਤੱਕ ਤੱਕ ਸੂਈ Heartbeat ਚੱਕਦੀ
ਮੈਂ ਟੋਟਾ ਤੇਰੀ ਵਾਂਗ ਦਾ ਤੇ ਤੂੰ ਵਾਂਗ ਕੱਚ ਦੀ
ਤੇਰਾ ਟੇਢਾ ਚੀਰ ਆਂ ਲਕੀਰ ਮੇਰੇ ਹੱਥ ਦੀ
ਮੈਂ ਟੋਟਾ ਤੇਰੀ ਵਾਂਗ ਦਾ ਤੇ ਤੂੰ ਵਾਂਗ ਕੱਚ ਦੀ
ਤੇਰਾ ਟੇਢਾ ਚੀਰ ਆਂ ਲਕੀਰ ਮੇਰੇ ਹੱਥ ਦੀ