rabica mann bharya [unplugged] şarkı sözleri
ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
ਗੱਲ-ਗੱਲ 'ਤੇ ਸ਼ੱਕ ਕਰਦੈ
ਏਤਬਾਰ ਜ਼ਰਾ ਵੀ ਨਹੀਂ
ਹੁਣ ਤੇਰੀਆਂ ਅੱਖੀਆਂ 'ਚ
ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠੇ ਹੈਂ
ਮੈ ਸਬ ਸਮਝਦੀ ਹਾਂ ਤੂੰ ਜਵਾਕ ਸਮਝ ਕੇ ਬੈਠੇ ਹੈਂ
ਤੂੰ ਵਕ਼ਤ ਨਹੀਂ ਦਿੰਦਾ ਮੈਨੂੰ ਅਜੇ ਕਲ 2 ਪਲ ਦਾ
ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿਚ ਇੰਝ ਨਹੀਂ ਚਲਦਾ
ਤੂੰ ਮੈਨੂੰ ਜੁੱਤੀ ਥਲੇ ਰੱਖਦੇ, ਜਾਨੀ ਲੋਕਾਂ ਅਗੇ ਬਣ ਨਾ ਬੇਚਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
ਤਾਂਹੀ ਤਾਂ ਉਂਗਲਾਂ 'ਤੇ ਰੋਜ਼ ਨਚਾਉਨੈ ਮੈਨੂੰ
ਅਗਲੇ ਜਨਮ ਵਿਚ ਅੱਲਾਹ ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ
ਵੇ ਫਿਰ ਤੈਨੂੰ ਪਤਾ ਲੱਗਣਾ
ਕਿਵੇਂ ਪਿਤਾ ਜਾਂਦਾ ਹੈ ਪਾਣੀ ਖਾਰਾ ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਵੇ ਮੈਥੋਂ ਤੇਰਾ ਮੰਨ ਭਰਿਆ