s paresh kumar waalian [cover] şarkı sözleri
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
ਸੋਹਣੀਆਂ ਵੀ ਲੱਗਣ ਗਈਆਂ ਫ਼ੇਰ ਵਾਲੀਆਂ
ਗੱਲ੍ਹਾਂ ਨਾਲ ਜਦੋਂ ਟਕਰਾਈਆਂ ਵਾਲੀਆਂ
ਤਾਰੇ ਦੇਖੀਂ ਲੱਭ-ਲੱਭ ਕਿਵੇਂ ਹਰਦੇ
ਤੂੰ ਵਾਲਾਂ 'ਚ ਲਕੋਈਆਂ ਜਦੋਂ ਰਾਤਾਂ ਕਾਲੀਆਂ
ਸੱਭ ਕੁੱਝ ਹਾਰ ਤੇਰੇ ਉਤੋਂ ਦਊਂਗਾ
ਸੱਭ ਕੁੱਝ ਵਾਰ ਤੇਰੇ ਉਤੋਂ ਦਊਂਗਾ
ਆਖਰ 'ਚ ਜਾਣ ਤੈਨੂੰ ਦਊਂ ਆਪਣੀ
ਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂਗਾ
ਹਾਂ, ਮੈਂ ਛੇਤੀ-ਛੇਤੀ ਲਾਵਾਂ ਤੇਰੇ ਨਾਲ ਲੈਣੀ ਆਂ
ਸਮੇ ਦਾ ਤਾਂ ਭੋਰਾ ਵੀ ਯਕੀਨ ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
ਤੂੰ ਯਾਰ ਮੇਰਾ, ਤੂੰ ਹੀ ਏ ਸਹਾਰਾ, ਅੜੀਏ
ਮੈਂ ਪਾਨੀ ਤੇਰਾ, ਮੇਰਾ ਤੂੰ ਕਿਨਾਰਾ, ਅੜੀਏ
ਫੁੱਲ ਬਣ ਜਾਈਂ, ਮੈਂ ਖੁਸ਼ਬੂ ਬਣ ਜਊਂ
ਦੀਵਾ ਬਣੀਂ ਮੇਰਾ, ਤੇਰੀ ਲੌ ਬਣ ਜਊਂ
ਹਾਏ, ਉਜੜੀਆਂ ਥਾਂਵਾਂ 'ਤੇ ਬਨਾਤੇ ਬਾਗ਼ ਨੇ
ਤੇਰੀਆਂ ਅੱਖਾਂ ਨੇ ਕੀਤੇ ਜਾਦੂ ਯਾਦ ਨੇ
ਜਦੋਂ ਵੰਗ ਕੋਲੋਂ ਫ਼ੜੀ ਵੀਣੀ ਕੱਸ ਕੇ
ਟੋਟੇ ਸਾਂਭ ਰੱਖੇ ਟੁੱਟੇ ਹੋਏ ਕੱਚ ਦੇ
ਹਾਂ, ਕਿ ਦਿਲ ਯਾਦਾਂ ਰੱਖਦਾ ਏ ਸਾਂਭ-ਸਾਂਭ ਕੇ
ਹੋਰ ਦਿਲ ਸੱਜਣਾ machine ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ