sakshi ratti shayar şarkı sözleri
ਹੁੰਦੀ ਜੇ ਸ਼ਾਇਰ ਮੈਂ
ਹੁੰਦੀ ਜੇ ਸ਼ਾਇਰ ਮੈਂ
ਤੇਰੇ ਤੇ ਗੀਤ ਬਣਾਉਂਦੀ
ਪਰ ਕਿਦਾਂ ਲਫ਼ਜ਼ ਉਹ ਲਿਖਦੀ
ਤੈਨੂੰ ਜੋ ਬਯਾਨ ਕਰੇ
ਇਕ ਤੇਰੀ ਨਜ਼ਰ ਜੋ ਕੀਤਾ
ਕਿੰਜ ਲਿਖ ਕੇ ਕਰ ਸਕਦੀ ਆਂ
ਜਾਦੂ ਹੀ ਹੋ ਸਕਦੇ
ਜੋ ਤੇਰੀ ਨਜ਼ਰ ਕਮਾਲ ਕਰੇ
ਹੁੰਦੀ ਜੇ ਸ਼ਾਇਰ ਮੈਂ
ਹੁੰਦੀ ਜੇ ਸ਼ਾਇਰ ਮੈਂ
ਹੁੰਦੀ ਜੇ ਸ਼ਾਇਰ ਮੈਂ
ਚਿਹਰੇ ਨੂੰ ਤੇਰੇ ਚੰਨ ਤੇ
ਬੋਲੀ ਨੂੰ ਸ਼ਹਦ ਤੋਂ ਹਾਂ
ਹੱਸ ਦੇ ਤੇ ਫੁੱਲ ਗਿਰਦੇ ਨੇ
ਨੈਣਾ ਨੂੰ ਕੇ ਕਹਾਂ
ਤੇਰੇ ਤੌਂ ਸੋਹਣਾ ਨਾ ਕੋਈ ਹੈ
ਨਾ ਕੋਈ ਹੋਣਾ ਹੈ
ਹੱਥ ਲਾਵੇ ਜ਼ਖਮਾਂ ਪਰ ਜੇ
ਹੱਥਾਂ ਨੂੰ ਤੇਰੇ ਵੈਦ ਕਹਾਂ
ਜਿਹਦੇ ਵੀ ਹਿੱਸੇ ਆਇਆ
ਖੁੱਲ ਉਹਦੇ ਭਾਗ ਜਾਣੇ ਨੇ
ਜਿਹੜਾ ਵੀ ਵੇਖੇ
ਤੇਰੇ ਨਾਮੇ ਆਪਣੀ ਜਾਨ ਕਰੇ
ਹੁੰਦੀ ਜੇ ਸ਼ਾਇਰ ਮੈਂ
ਤੇਰੇ ਤੇ ਗੀਤ ਬਣਾਉਂਦੀ
ਪਰ ਕਿਦਾਂ ਲਫ਼ਜ਼ ਉਹ ਲਿਖਦੀ
ਤੈਨੂੰ ਜੋ ਬਯਾਨ ਕਰੇ
ਹੁੰਦੀ ਜੇ ਸ਼ਾਇਰ ਮੈਂ
ਹਾਂ ਤੇਰੇ ਨਾਲ ਇਸ਼ਕ ਹੋ ਗਿਆ
ਰੱਬ ਹੀ ਹੁਣ ਖੈਰ ਕਰੇ
ਐੰਨੀ ਨੇੜੇ ਆਕੇ
ਨਾ ਹੁਣ ਰੱਬ ਸਾਨੂੰ ਵੈਰ ਕਰੇ
ਓਹ ਤੇ ਮੈਂ ਇੰਜ ਲਗਨਾ ਜਿਉਂ ਹੰਸਾਂ ਦਾ ਜੋੜਾ ਵੇ
ਤੇਰੇ ਤੇ ਜਾਨ ਵਾਰਦੀ ਗੌਰ ਤਾਂ ਕਰਲੇ ਥੋੜਾ ਵੇ
ਦਿਲ ਵਿਚ ਥੋੜੀ ਥਾਂ ਦੇਕੇ
ਰੱਤੀ ਨੇ ਕੋਲੇ ਰੱਖ ਲੈ
ਤੇਰੀ ਹੀ ਸਿਫ਼ਤਾਂ ਕਰਦੀ
ਬੈਠੀ ਸੁਬਾਹ ਨੂੰ ਸ਼ਾਮ ਕਰੇ
ਹੁੰਦੀ ਜੇ ਸ਼ਾਇਰ ਮੈਂ
ਤੇਰੇ ਤੇ ਗੀਤ ਬਣਾਉਂਦੀ
ਪਰ ਕਿਦਾਂ ਲਫ਼ਜ਼ ਉਹ ਲਿਖਦੀ
ਤੈਨੂੰ ਜੋ ਬਯਾਨ ਕਰੇ
ਇਕ ਤੇਰੀ ਨਜ਼ਰ ਜੋ ਕੀਤਾ
ਕਿੰਜ ਲਿਖ ਕੇ ਕਰ ਸਕਦੀ ਆਂ
ਜਾਦੂ ਹੀ ਹੋ ਸਕਦੇ
ਜੋ ਤੇਰੀ ਨਜ਼ਰ ਕਮਾਲ ਕਰੇ
ਹੁੰਦੀ ਜੇ ਸ਼ਾਇਰ ਮੈਂ
Sharry Nexus!

