sakshi ratti tu hi das şarkı sözleri
ਕਿਵੇਂ ਨਾ ਪਿਆਰ ਤੇਰੇ ਨਾਲ਼ ਹੋਵੇ? ਤੂੰ ਹੀ ਦੱਸ
ਦੁਨੀਆ ਦੀ ਇੱਕੋ-ਇੱਕ ਚੀਜ ਸੋਹਣੀ ਤੂੰ ਐ ਬਸ
ਦੱਸ ਵੇ ਮੈਂ ਰੋਕਾਂ ਕਿ ਇਹ ਲੋਰ ਦੇਨ ਚੜ੍ਹੀ ਜਾਵਾਂ
ਤੇਰੇ ਪਿਆਰ ਵਿੱਚ ਕੁਝ ਰਿਹਾ ਨਹੀਓਂ ਮੇਰੇ ਵੱਸ
ਸਰਦੀ ਦੀ ਧੁੱਪ ਦਾ ਸਕੂਨ ਤੇਰੇ ਚਿਹਰੇ ਵਿੱਚ
ਦੱਸ ਕੀ ਪਸੰਦ ਤੈਨੂੰ ਆ ਗਿਆ ਐ ਮੇਰੇ ਵਿੱਚ
ਜਿੰਨਾ ਦੂਰ ਜਾਵਾਂ, ਓਨਾ ਨੇੜੇ-ਨੇੜੇ ਆਈ ਜਾਵਾਂ
ਇੱਕ ਐ ਅਜੀਬ ਜਿਹੀ ਖਿੱਚ ਤੇਰੇ ਚਿਹਰੇ ਵਿੱਚ
ਓਏ, ਸੁਣ, ਤੇਰੇ ਲਈ ਐ
ਖੁਸ਼-ਖੁਸ਼ ਰਵਾਂ ਜਦੋਂ ਤੂੰ ਮੇਰੇ ਨਾਲ਼ ਹੋਵੇ
ਕਾਸ਼ ਕਦੇ ਮੇਰੇ ਮੋਢੇ ਉੱਤੇ ਰੱਖ ਸਿਰ ਸੌਂਵੇ
ਖੁਸ਼ੀਆਂ ‘ਚ ਕਰ ਲਈ ਸ਼ਾਮਲ ਸਾਰੀ ਦੁਨੀਆ ਨੂੰ
ਪਰ ਦੁਖ ਵਿੱਚ ਮੇਰੇ ਕੋਲ਼ ਹੀ ਤੂੰ ਆਕੇ ਰੋਵੇ
ਦੇਵਾਂ ਕੀ ਮਿਸਾਲ ਤੇਰੀ? ਆਪੇ ਹੀ ਮਿਸਾਲ ਤੂੰ
ਮੈਂ ਤਾਂ ਬੇਸੁਰੀ ਜਿਹੀ, ਤੂੰ ਐ ਸੁਰ, ਨਾਲ਼ੇ ਤਾਲ ਤੂੰ
ਲੋਕੀਂ ਕਹਿੰਦੇ ਜੰਨਤ ਮਰਣ ਬਾਅਦ ਮਿਲ਼ਦੀ ਆ
ਮੈਨੂੰ ਮਿਲ਼ੀ ਜੰਨਤ ਜਦੋਂ ਦਾ ਮੇਰੇ ਨਾਲ਼ ਤੂੰ
You made me right this song
So listen
ਚਿੱਤ ਕਰੇ ਤੇਰੀਆਂ ਅੱਖਾਂ ਦੇ ਵਿੱਚ ਵੇਖੀ ਜਾਵਾਂ
ਠੰਡ ਵਿੱਚ ਹੁਸਣ ਤੇਰੇ ਦਾ ਨਿੱਘ ਸੇਕੀ ਜਾਵਾਂ
ਤੇਰੇ ‘ਤੇ ਲੁਟਾ ਦੇਵਾਂ ਮੈਂ ਜੋ ਵੀ ਕੁਝ ਮੇਰਾ
ਕਿ ਮੈਂ ਇੱਕ-ਇੱਕ ਕਰ ਮੇਰਾ ਸਭ ਕੁਝ ਵੇਚੀ ਜਾਵਾਂ
Ratti-Ratti ਸੁਰਖ ਬੁੱਲ੍ਹਾਂ ‘ਚੋਂ ਤੇਰੇ ਬੋਲੀ ਚੱਲ
ਮੈਂ ਵੀ ਤੁਰਾਂ ਤੇਰੇ ਵੱਲ, ਤੂੰ ਵੀ ਤੁਰੇ ਮੇਰੇ ਵੱਲ
ਪਿਆਰ ਕਰਣ ‘ਚ ਮੈਂ ਹਾਲੇ ਥੋੜ੍ਹੀ ਕੱਚੀ ਆਂ
ਤੂੰ ਆਪ ਹੀ ਸਿਖਾ ਦੇ ਪਿਆਰ ਕਰਣੇ ਦਾ ਮੈਨੂੰ ਵੱਲ (ਆ ਆ ਆ )

